• ਖਬਰਨਾਮਾ: ਬਾਲ ਸੰਭਾਲ ਕੇਂਦਰਾਂ ਵਿੱਚ ਸੁਰੱਖਿਆ ਨੂੰ ਬਿਹਤਰ ਬਣਾਉਣ ਦੇ ਉੱਦੇਸ਼ ਨਾਲ ਸੰਸਦ ਵਿੱਚ ਕਾਨੂੰਨ ਪੇਸ਼
    2025/07/23
    ਸ਼ੁਰੂਆਤੀ ਸਿੱਖਿਆ ਦੇ ਮਜ਼ਬੂਤੀਕਰਨ ਨਿਯਮ ਨਾਮੀ ਇਹ ਬਿੱਲ, ਸੰਘੀ ਸਰਕਾਰ ਨੂੰ ਗੁਣਵੱਤਾ ਅਤੇ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਨਾ ਕਰਨ ਵਾਲੇ ਬਾਲ ਸੰਭਾਲ ਕੇਂਦਰਾਂ ਨੂੰ ਬੰਦ ਕਰਨ ਦੀਆਂ ਸ਼ਕਤੀਆਂ ਦੇਵੇਗਾ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਸਾਡਾ ਅੱਜ ਦਾ ਖਬਰਨਾਮਾਂ...
    続きを読む 一部表示
    4 分
  • ਪਰਵਾਸ ਦੇ ਬਦਲਦੇ ਰੂਪ: ਕਿਉਂ ਕੁਝ ਆਸਟ੍ਰੇਲੀਅਨ-ਪੰਜਾਬੀ ਨੌਜਵਾਨ ਹੋਰ ਦੇਸ਼ਾਂ ਨੂੰ ਆਪਣਾ ਘਰ ਬਣਾ ਰਹੇ ਹਨ
    2025/07/23
    ਆਸਟ੍ਰੇਲੀਆ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਦੀ ਅਗਲੀ ਪੀੜ੍ਹੀ ਲਈ ਦੁਨੀਆ ਇੱਕ ‘ਗਲੋਬਲ ਵਿਲੇਜ’ ਬਣ ਚੁੱਕਿਆ ਹੈ ਜਿਸ ਦੀ ਇੱਕ ਉਦਾਹਰਨ ਸਿਡਨੀ ਵਿੱਚ ਵੱਡੀ ਹੋਈ 28 ਸਾਲਾ ਸਿਮਰਨ ਧਾਲੀਵਾਲ ਹੈ। ਇਹ ਕਾਰਪੋਰੇਟ ਵਕੀਲ ਹੁਣ ਦੁਬਈ ਵਿੱਚ ਆਪਣੀ ਦੁਨੀਆ ਵਸਾ ਰਹੀ ਹੈ।
    続きを読む 一部表示
    19 分
  • ਪਾਕਿਸਤਾਨ ਡਾਇਰੀ: ਡਾ. ਆਫੀਆ ਮਾਮਲਾ, ਸ਼ਹਿਬਾਜ਼ ਸ਼ਰੀਫ ਤੇ ਮੰਤਰੀਆਂ ਨੂੰ ਅਦਾਲਤ ਵੱਲੋਂ ਨੋਟਿਸ ਜਾਰੀ
    2025/07/23
    ਇਸਲਾਮਾਬਾਦ ਦੀ ਉੱਚ ਅਦਾਲਤ ਨੇ ਅਮਰੀਕਾ ਦੀ ਜੇਲ੍ਹ ਵਿੱਚ ਕੈਦ ਨਿਊਰੋ-ਸਾਇੰਟਿਸਟ ਡਾ. ਆਫੀਆ ਸਿੱਧੀਕੀ ਦੇ ਮਾਮਲੇ ਵਿੱਚ ਜਵਾਬ ਨਾ ਦੇਣ ਕਾਰਨ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਕੈਬਿਨੇਟ ਮੈਂਬਰਾਂ ਨੂੰ ਅਦਾਲਤ ਦੀ ਬੇਅਦਬੀ ਦੇ ਨੋਟਿਸ ਜਾਰੀ ਕੀਤੇ ਹਨ। ਡਾ. ਆਫੀਆ ਸਿੱਧੀਕੀ ਨੂੰ 2010 ਵਿੱਚ ਅਫਗਾਨਿਸਤਾਨ ਵਿੱਚ ਅਮਰੀਕੀ ਅਧਿਕਾਰੀਆਂ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ਾਂ 'ਚ ਇਕ ਅਮਰੀਕੀ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਸੀ। ਇਸ ਬਾਰੇ ਵਿਸਥਾਰ ਨਾਲ ਜਾਨਣ ਅਤੇ ਪਾਕਿਸਤਾਨ ਤੋਂ ਹੋਰ ਖਬਰਾਂ ਲਈ ਸੁਣੋ ਇਹ ਪੌਡਕਾਸਟ..
    続きを読む 一部表示
    7 分
  • ਪੰਜਾਬੀ ਨੌਜਵਾਨ ਚਰਨਪ੍ਰੀਤ ਤੇ ਐਡੀਲੇਡ ਵਿੱਚ ਹੋਏ ਹਮਲੇ ਦਾ ਇੱਕ ਦੋਸ਼ੀ ਗਿਰਫਤਾਰ
    2025/07/23
    19 ਜੁਲਾਈ ਦੀ ਸ਼ਾਮ ਐਡੀਲੇਡ ਵਿੱਚ ਇੱਕ ਪੰਜਾਬੀ ਨੌਜਵਾਨ ਚਰਨਪ੍ਰੀਤ ਸਿੰਘ ਨਾਲ ਕੁਝ ਲੋਕਾਂ ਨੇ ਕਥਿਤ ਤੌਰ ਤੇ ਕੁੱਟਮਾਰ ਕੀਤੀ। ਇਸ ਦੌਰਾਨ ਚਰਨਪ੍ਰੀਤ ਨੂੰ ਕਈ ਸੱਟਾਂ ਵੱਜੀਆਂ। ਪੁਲੀਸ ਨੇ ਇਸ ਸਬੰਧ ਵਿੱਚ ਇੱਕ ਦੋਸ਼ੀ ਨੂੰ ਗਿਰਫਤਾਰ ਕੀਤਾ ਹੈ ਅਤੇ ਹੋਰਾਂ ਦੀ ਭਾਲ ਚੱਲ ਰਹੀ ਹੈ। ਇਸ ਬਾਰੇ ਪੂਰੀ ਰਿਪੋਰਟ ਇਸ ਪੌਡਕਾਸਟ ਰਾਹੀਂ ਜਾਣੋ।
    続きを読む 一部表示
    3 分
  • ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਨੂੰ ਜਨਮ ਸ਼ਤਾਬਦੀ 'ਤੇ ਸ਼ਰਧਾਂਜਲੀ
    2025/07/22
    ਪੰਜਾਬ ਦੇ ਕੀਟਸ ਵਜੋਂ ਜਾਣੇ ਜਾਂਦੇ ਸ਼ਿਵ ਕੁਮਾਰ ਬਟਾਲਵੀ ਜਨੂੰਨ, ਦਰਦ, ਵਿਛੋੜੇ ਅਤੇ ਪ੍ਰੇਮੀ ਦੀ ਪੀੜਾ ਨੂੰ ਬਿਆਨ ਕਰਨ ਦਾ ਕੁਦਰਤੀ ਹੁਨਰ ਰੱਖਦੇ ਸਨ। ਸਿਰਫ 31 ਸਾਲਾਂ ਦੀ ਉਮਰ ਵਿੱਚ ਹੀ ਸਰਵਉੱਚ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਸ਼ਿਵ, ਸਿਰਫ 37 ਸਾਲ ਦੀ ਉਮਰ ਵਿੱਚ ਹੀ ਇਸ ਫਾਨੀ ਦੁਨਿਆ ਨੂੰ ਅਲਵਿਦਾ ਆਖ ਗਏ। ਸ਼ਿਵ ਕੁਮਾਰ ਦੇ ਇਸ ਛੋਟੇ ਪਰ ਬੇਹੱਦ ਰੌਚਕ ਜੀਵਨ ਤੇ ਝਾਤ ਪਾਉਂਦੀ ਇਹ ਸ਼ਰਧਾਂਜਲੀ, ਪੌਡਕਾਸਟ ਦੇ ਰੂਪ ਵਿੱਚ ਪੇਸ਼ ਹੈ...
    続きを読む 一部表示
    6 分
  • ਖ਼ਬਰਨਾਮਾ: ਬੰਗਲਾਦੇਸ਼ੀ ਹਵਾਈ ਸੈਨਾ ਦਾ ਜਹਾਜ਼ ਸਕੂਲ ਕੈਂਪਸ ਨਾਲ ਟਕਰਾਇਆ, ਘੱਟੋ-ਘੱਟ 20 ਲੋਕਾਂ ਦੀ ਮੌਤ ਤੇ ਹੋਰ ਖਬਰਾਂ
    2025/07/22
    ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਇੱਕ ਫੌਜੀ ਜਹਾਜ਼ ਦੇ ਇਕ ਕਾਲਜ ਅਤੇ ਸਕੂਲ ਕੈਂਪਸ ਵਿੱਚ ਕਰੈਸ਼ ਹੋਣ ਕਾਰਨ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਦੇਸ਼ ਦੇ ਪਿਛਲੇ ਕਈ ਦਹਾਕਿਆਂ ਵਿੱਚ ਸਭ ਤੋਂ ਵੱਡਾ ਹਵਾਈ ਹਾਦਸਾ ਮੰਨਿਆ ਜਾ ਰਿਹਾ ਹੈ। ਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਨੇ ਸੋਮਵਾਰ ਨੂੰ ਵਾਪਰੀ ਇਸ ਦੁਰਘਟਨਾ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਜਤਾਈ ਹੈ। ਓਧਰ ਭਾਰਤ ਵਿੱਚ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਮੈਡੀਕਲ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹੋਰ ਕਿਹੜੀਆਂ ਹਨ ਆਸਟ੍ਰੇਲੀਆਈ ਅਤੇ ਕੌਮਾਂਤਰੀ ਖਬਰਾਂ, ਸੁਣੋ ਇਸ ਪੌਡਕਾਸਟ ਰਾਹੀਂ...
    続きを読む 一部表示
    4 分
  • ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ
    2025/07/22
    ਇਸ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਦੇਸ਼ ਵਿਦੇਸ਼ ਦੀਆਂ ਖਬਰਾਂ ਤੋਂ ਇਲਾਵਾ, ਚੜਦੇ ਪੰਜਾਬ ਦੀਆਂ ਅਹਿਮ ਖਬਰਾਂ ਦੀ ਪੇਸ਼ਕਾਰੀ ‘ਪੰਜਾਬੀ ਡਾਇਰੀ’ ਵੀ ਸ਼ਾਮਿਲ ਹੈ। ਇੱਕ ਰਿਪੋਰਟ ਵਿਸ਼ਵ ਪ੍ਰਸਿੱਧ ਉਮਰਦਰਾਜ ਮੈਰਾਥਨ ਦੌੜਾਕ ਬਾਬਾ ਫੌਜਾ ਸਿੰਘ ਦੇ ਜੱਦੀ ਪਿੰਡ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤੇ ਗਏ ਉਹਨਾਂ ਦੇ ਅੰਤਿਮ ਸਸਕਾਰ ਦੇ ਸਬੰਧ ਵਿੱਚ। ਇੱਕ ਖਾਸ ਮੁਲਾਕਾਤ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਅਦਾਕਾਰੀ ਕਰਨ ਵਾਲੇ ‘ਬਿੱਲਾ ਭਾਜੀ’ ਦੇ ਨਾਮ ਨਾਲ ਜਾਣੇ ਜਾਂਦੇ ਅਮ੍ਰਿਤਪਾਲ ਸਿੰਘ ਨਾਲ ਅਤੇ ਇਸ ਤੋਂ ਇਲਾਵਾ ਐਡੀਲੇਡ ਦੇ ਭੁਪਿੰਦਰ ਸਿੰਘ ਦੇ ਸਬੰਧ ਵਿੱਚ ਖਾਸ ਪੜਚੋਲ ਸ਼ਾਮਿਲ ਜਿਸਨੂੰ ਇਕ ਕੇਸ ਵਿੱਚ 5 ਸਾਲ ਤੋਂ ਵੱਧ ਕੈਦ ਦੀ ਸਜ਼ਾ ਸੁਣਾਈ ਗਈ, ਪਰ ਕੈਦ ਦੌਰਾਨ ਧਾਰਮਿਕ ਮੁਸ਼ਕਿਲਾਂ ਦੇ ਆਧਾਰ 'ਤੇ ਸਜ਼ਾ ਘਟਾਉਣ ਦੀ ਮੰਗ ਨੂੰ ਅਦਾਲਤ ਵਲੋਂ ਰੱਦ ਕਰ ਦਿੱਤਾ ਗਿਆ ਹੈ। ਪੂਰਾ ਪ੍ਰੋਗਰਾਮ ਇਸ ਪੌਡਕਾਸਟ ਰਾਹੀਂ ਸੁਣੋ।
    続きを読む 一部表示
    42 分
  • ਸਵਾਲਾਂ ਵਿੱਚ ਘਿਰੀ ‘ਅਰਲੀ ਚਾਈਲਡਹੁੱਡ ਐਜੂਕੇਸ਼ਨ’
    2025/07/22
    ਆਸਟ੍ਰੇਲੀਆ ਵਿੱਚ ਬਚਪਨ ਦੀ ਸ਼ੁਰੂਆਤੀ ਸਿੱਖਿਆ ਭਾਵ ਕਿ ਅਰਲੀ ਚਾਈਲਡਹੁਡ ਐਜੂਕੇਸ਼ਨ ਵਿੱਚ ਲੋਕਾਂ ਦਾ ਵਿਸ਼ਵਾਸ਼ ਹੁਣ ਘੱਟ ਹੁੰਦਾ ਜਾ ਰਿਹਾ ਹੈ। ਇਹ ਗੱਲ ਉਨ੍ਹਾਂ ਜਾਂਚ ਰਿਪੋਰਟਾਂ ਦੇ ਪ੍ਰਕਾਸ਼ਨ ਤੋਂ ਬਾਅਦ ਸਾਹਮਣੇ ਆਈ ਹੈ, ਜਿਨ੍ਹਾਂ ਤੋਂ ਇਹ ਪਤਾ ਲੱਗਾ ਹੈ ਕਿ ਇਹ ਖੇਤਰ ਅਣਗਿਣਤ ਸਮੱਸਿਆਵਾਂ ਦਾ ਸ਼ਿਕਾਰ ਹੋ ਗਿਆ ਹੈ। ਆਸਟ੍ਰੇਲੀਆ ਦੀ ਸ਼ੁਰੂਆਤੀ ਬਚਪਨ ਦੀ ਸਿੱਖਿਆ ਅਤੇ ਦੇਖਭਾਲ ਪ੍ਰਣਾਲੀ ਵਿੱਚ ਕੀ ਗਲਤ ਹੋਇਆ ਹੈ ਅਤੇ ਮਾਹਿਰਾਂ ਦਾ ਇਸ ਬਾਰੇ ਕੀ ਕਹਿਣਾ ਹੈ? ਇਹ ਜਾਨਣ ਲਈ ਸੁਣੋ ਇਹ ਰਿਪੋਰਟ
    続きを読む 一部表示
    8 分