-
ਫੈਡਰਲ ਸਰਕਾਰ ਵੱਲੋਂ 'ਬੇਬੀ ਫਾਰਮੂਲਾ' ਉਤਪਾਦਾਂ ਦੀ ਸਮਾਜਿਕ ਅਤੇ ਡਿਜੀਟਲ ਮਾਰਕੀਟਿੰਗ 'ਤੇ 'ਮਾਡਲ ਕੋਡ ਔਫ ਕੰਡਕਟ' ਲਾਉਣ ਦੀ ਤਿਆਰੀ
- 2024/11/05
- 再生時間: 4 分
- ポッドキャスト
-
サマリー
あらすじ・解説
ਫੈਡਰਲ ਸਰਕਾਰ ਆਸਟ੍ਰੇਲੀਆ ਵਿੱਚ ਨਵਜੰਮੇ ਅਤੇ ਛੋਟੇ ਬੱਚਿਆਂ ਦੇ 'ਫਾਰਮੂਲਾ' ਦੁੱਧ ਦੀ ਮਾਰਕੀਟਿੰਗ ਦੇ ਮੱਦੇਨਜ਼ਰ ਇੱਕ ਲਾਜ਼ਮੀ ਆਚਾਰ ਸੰਹਿਤਾ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ। ਜਨਤਕ ਸਿਹਤ ਸਮੂਹ ਇਸ ਕਦਮ ਦਾ ਸਵਾਗਤ ਕਰ ਰਹੇ ਹਨ, ਅਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਬੱਚੇ ਦੇ ਜੀਵਨ ਦੇ ਸ਼ੁਰੂਆਤੀ ਪੜਾਵਾਂ ਵਿੱਚ ਵਧੇਰੇ ਸੂਝਵਾਨ ਵਿਕਲਪ ਬਣਾਉਣ ਵਿੱਚ ਮਦਦ ਕਰੇਗਾ। ਅਸਲ ਵਿੱਚ ਮਾਹਿਰਾਂ ਦਾ ਮੰਨਣਾ ਹੈ ਕਿ ਪ੍ਰੋਸੈਸ ਕੀਤੇ ਉਤਪਾਦਾਂ ਦੇ ਪੌਸ਼ਟਿਕ ਮੁੱਲ ਅਤੇ ਕੁਝ ਬੱਚਿਆਂ ਦੇ ਦੁੱਧ ਵਿੱਚ ਖੰਡ ਦੀ ਬਹੁਤ ਜ਼ਿਆਦਾ ਮਾਤਰਾ ਇੱਕ ਚਿੰਤਾ ਦਾ ਵਿਸ਼ਾ ਹੈ। ਨਵੇਂ, ਲਾਜ਼ਮੀ ਕਨੂੰਨਾਂ ਨੂੰ ਅੰਤਿਮ ਰੂਪ ਦੇਣ ਵਿੱਚ ਕਈ ਸਾਲ ਲੱਗ ਸਕਦੇ ਹਨ ਪਰ ਇਸ ਦੌਰਾਨ, ਸਿਹਤ ਵਿਭਾਗ ਬੇਬੀ ਫਾਰਮੂਲਾ ਉਤਪਾਦਾਂ ਦੀ ਸਮਾਜਿਕ ਅਤੇ ਡਿਜੀਟਲ ਮਾਰਕੀਟਿੰਗ ਤੋਂ ਲੋਕਾਂ ਨੂੰ ਗੁਮਰਾਹ ਹੋਣ ਤੋਂ ਬਚਾਣ ਲਈ ਸਵੈ-ਇੱਛਤ ਕੋਡ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗਾ।